ਪਿਛਲੇ ਦਿਨਾਂ ਵਿੱਚ ਬਿਜਲ ਸੱਥ ( ਸ਼ੋਸਲ ਮੀਡੀਆ ) ਤੇ ਗੁੜਗਾਵਾਂ ਵਿਖੇ ਗੁਰਦੁਆਰਾ ਸਾਹਿਬ ਵਿੱਚ ਨਮਾਜ਼ ਪੜ੍ਹਨ ਦਾ ਮਸਲਾ ਭਖਿਆ ਰਿਹਾ, ਇਹ ਆਮ ਦੇਖਿਆ ਗਿਆ ਸ਼ੋਸਲ ਮੀਡੀਆ ਤੇ ਹੀ ਸਾਰੀ ਟੇਕ ਰੱਖਣ ਵਾਲੇ ਲੋਕ ਕਿਸੇ ਵੀ ਮਸਲੇ ਤੱਥਾਂ ਦੀ ਖੋਜ ਕਰਨੀ ਜ਼ਰੂਰੀ ਨਹੀਂ ਸਮਝਦੇ ਜੋ ਵੀ ਲਿਖਿਆ ਸਾਹਮਣੇ ਆ ਜਾਵੇ ਉਸਨੂੰ ਪਰਮਸੱਤ ਮੰਨਕੇ ਅੱਗੇ ਸਾਂਝਾ ਕਰ ਦਿੰਦੇ ਹਨ । ਪਰ ਜਦੋਂ ਅਸਲ ਗੱਲ ਸਾਹਮਣੇ ਆਉਂਦੀ ਹੈ ਉਸ ਸਮੇਂ ਉਹ ਉਹੀ ਕੁੱਝ ਕਿਸੇ ਹੋਰ ਮਸਲੇ ਤੇ ਕਰ ਰਹੇ ਹੁੰਦੇ ਹਨ । ਇਸ ਕੰਮ ਵਿੱਚ ਵੱਖ-ਵੱਖ ਧਾਰਾਵਾਂ ਦੇ ਲੋਕ ਹੁੰਦੇ ਹਨ । ਪਰ ਹਿੰਦੂਤਵਾ IT cell ਸਭ ਤੋਂ ਮੋਹਰੀ ਹੈ ।
ਗੁੜਗਾਂਵ ਦੇ ਮਸਲੇ ਬਾਰੇ ਜਦੋਂ ਤੱਥ ਖੋਜ ਕਮੇਟੀ ਨੇ ਜਾਂਚ ਸਚਾਈ ਕੁੱਝ ਹੋਰ ਹੀ ਨਿਕਲੀ , ਤੱਥ ਖੋਜ ਕਮੇਟੀ ਵੱਲੋਂ ਜਾਰੀ ਕੀਤੀ ਰਿਪੋਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ – ਕੌਮੀ ਅਵਾਜ਼