ਸਿਡਨੀ – ਸਰਵਰਿੰਦਰ ਸਿੰਘ ਰੂਮੀ
ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸ਼ੀਏਸ਼ਨ ਸਿਡਨੀ ਵੱਲੋਂ ਸਿਡਨੀ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਭਾਈ ਗਜਿੰਦਰ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਗੁਲੈਨਵੁੱਡ (ਸਿਡਨੀ) ੨੧ ਜੁਲਾਈ ਨੂੰ ਹੋਵੇਗਾ। ਫੈਡਰੇਸ਼ਨ ਆਗੂ ਸ. ਜਸਪਾਲ ਸਿੰਘ ਨੇ ਕੌਮੀ ਅਵਾਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਥ ਦੇ ਅਨਮੋਲ ਹੀਰੇ ਜਲਾਵਤਨੀ ਯੋਧੇ ਭਾਈ ਗਜਿੰਦਰ ਸਿੰਘ ਜੀ ਦਾ ਸਾਰਾ ਜੀਵਨ ਕੌਮੀ ਸੰਘਰਸ਼ ਨੂੰ ਸਮਰਪਿਤ ਸੀ, ਭਾਈ ਗਜਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਵਾਹਿਗੁਰੂ ਦੀ ਕ੍ਰਿਪਾ ਸਦਕਾ ਸਭ ਤਰ੍ਹਾਂ ਦੀਆਂ ਮੁਸ਼ਕਲਾਂ ਤੰਗੀਆਂ ਦਾ ਸਾਹਮਣਾ ਸਿਰੜ ਨਾਲ ਕੀਤਾ। ਉਨ੍ਹਾਂ ਕਿਹਾ ਕਿ ਭਾਈ ਗਜਿੰਦਰ ਸਿੰਘ ਦੀਆਂ ਕਵਿਤਾਵਾਂ ਅਤੇ ਲਿਖਤਾਂ ਸਾਡੇ ਲਈ ਮਾਰਗ ਦਰਸ਼ਕ ਬਨਣਗੀਆਂ,
ਭਾਈ ਜਸਪਾਲ ਸਿੰਘ ਨੇ ਸਿਡਨੀ ਦੀਆਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪੰਥਕ ਫਰਜ ਨੂੰ ਸਮਝਦਿਆਂ ਸ਼ਰਧਾਂਜਲੀ ਸਮਾਗਮ ਵਿੱਚ ਸ਼ਮੂਲੀਅਤ ਕਰਨ, ਜਿਕਰਯੋਗ ਹੈ ਕਿ ਖਾਲਿਸਤਾਨੀ ਸੰਘਰਸ਼ ਦੇ ਆਗੂ ਭਾਈ ਗਜਿੰਦਰ ਸਿੰਘ ਬੀਤੇ ਦਿਨੀਂ ਲਹਿੰਦੇ ਪੰਜਾਬ ਵਿਚ ਚੜਾਈ ਕਰ ਗਏ ਸਨ ॥
