PHD ਵਿਦਿਆਰਥੀ ਕੁੰਵਰ ਕੌਰ ਬਰਾੜ ਨੇ ਮੈਲਬਰਨ ਨਿਵਾਸੀ ਭਾਰਤੀ ਮੂਲ ਦੇ ਲੋਕਾਂ ਨੂੰ ਦਿਲ ਦੇ ਰੋਗਾਂ ਦੇ ਸਰਵੇ ਵਿੱਚ ਹਿੱਸਾ ਲੈਣ ਦੀ ਬੇਨਤੀ ਕੀਤੀ ਹੈ
ਮੈਲਬੌਰਨ ਨਿਵਾਸੀ ਕੁੰਵਰ ਕੌਰ EDITH COWAN ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਕਲ ਐਂਡ ਹੈਲਥ ਸਾਇੰਸਜ਼ ਵਿੱਚ ਪੀ ਐਚ ਡੀ ਦੀ ਦੂਜੇ ਸਾਲ ਦੀ ਵਿਦਿਆਰਥਣ ਹੈ। ਕੁੰਵਰ ਕੌਰ ਇੱਕ ਸਰਵੇ ਕਰ ਰਹੀ ਜੋ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਲੋਕਾਂ ਨੂੰ ਦਿਲ ਦੇ ਰੋਗਾਂ ਬਾਰੇ ਕਿੰਨੀ ਕੁ ਜਾਣਕਾਰੀ , ਇਹ ਸਰਵੇ ਵਿੱਚ ਆਮ ਸੁਆਲ ਹੋਣਗੇ ਅਤੇ ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਵੇਗੀ , ਇਸ ਸਰਵੇ ਤੋਂ ਬਾਅਦ ਸੰਬੰਧਿਤ ਮਹਿਕਮੇ ਨੂੰ ਸਿਫ਼ਾਰਸ਼ਾਂ ਕੀਤੀਆਂ ਜਾਣਗੀਆਂ ਕਿ ਉਹ ਨੂੰ ਭਾਰਤੀ ਮੂਲ ਦੇ ਲੋਕਾਂ ਲਈ ਹੋਰ ਉਪਰਾਲੇ ਕਰ ਸਕਣ ।
ਕੁੰਵਰ ਨੇ ਕੌਮੀ ਆਵਾਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਰਵੇ ਵਿੱਚ ਤੁਸੀਂ ਅੰਗਰੇਜ਼ੀ ਤੋਂ ਬਿਨਾਂ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਵੀ ਹਿੱਸਾ ਲੈ ਸਕਦੇ ਹੋ ।
(Survey link) https://eaecu.au1.qualtrics.com/jfe/form/SV_81Rd3460uh6842a