( ਪਰਥ – ੧੪ ਜੁਲਾਈ )
ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਜੀਵਨ ਕਾਲ ਉੱਪਰ ਸਵਾਲ ਜਵਾਬ ਮੁਕਾਬਲਾ ਕੈਵਰਸ਼ਨ ਦੇ ਸਵਾਨ ਯਾਦਗਾਰੀ ਹਾਲ ਵਿੱਚ ਕਰਵਾਇਆ , ਜਿਸ ਵਿੱਚ ਕਰੀਬ 45 ਬੱਚਿਆਂ ਨੇ ਹਿੱਸਾ ਲਿਆ। ਬੱਚਿਆਂ ਨੂੰ ਪੰਜਾਬ ਦੇ ਪੰਜ ਦਰਿਆਵਾਂ ਦੇ ਨਾਮ ਤੇ ਪੰਜ ਜਥਿਆਂ ( ਬਿਆਸ, ਰਾਵੀ, ਚਨਾਬ, ਸਤਿਲੁਜ ਅਤੇ ਜੇਹਲਮ ) ਵਿੱਚ ਵੰਡਿਆ ਗਿਆ ਅਤੇ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਚਿੱਤਰਕਾਰ ਪਰਮ ਸਿੰਘ ਵਲੋਂ ਬਣਾਈ ਸੁੰਦਰ ਤਸਵੀਰ ਅਤੇ ਯਾਦਗਾਰੀ ਚਿੰਨ੍ਹ ਵੀ ਦਿੱਤੇ ਗਏ , ਪ੍ਰਬੰਧਕਾਂ ਨੇ ਕੌਮੀ ਅਵਾਜ਼ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਅਗਲੇ ਸਵਾਲ ਜਵਾਬ ਮੁਕਾਬਲੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜੀਵਨੀ ” ਪੁਰਖ ਭਗਵੰਤ “ ਵੀ ਦਿੱਤੀ ਗਈ ਤਾਂ ਕਿ ਬੱਚੇ ਅਗਲੇ ਮੁਕਾਬਲੇ ਲਈ ਤਿਆਰੀ ਕਰ ਸਕਣ , ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਬੱਚੇ ਬਹੁਤ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ ਜਿੱਥੇ ਇਹ ਮੁਕਾਬਲਾ ਦਰਸ਼ਕਾਂ ਅਤੇ ਭਾਗੀਦਾਰਾਂ ਲਈ ਬਹੁਤ ਮਨੋਰੰਜਕ ਅਤੇ ਦਿਲਚਸਪ ਹੁੰਦਾ ਹੈ ਉੱਥੇ ਨਾਲ ਦੀ ਨਾਲ ਬੱਚਿਆਂ ਨੂੰ ਗੁਰਮੁਖੀ ਦਾ ਅਤੇ ਗੁਰ ਸਾਖੀਆਂ ਨਾਲ ਸਾਂਝ ਵਧਾਉਂਦਾ ਹੈ ਅਤੇ ਹੋਰ ਪ੍ਰਪੱਕ ਕਰਦਾ ਹੈ ॥