(24 ਦਸੰਬਰ ਮੈਲਬਰਨ )ਸਿੱਖ ਵਲੰਟੀਅਰਜ ਆਸਟ੍ਰੇਲੀਆ ਦੇ ਸੇਵਾਦਾਰਾਂ ਨਾਲ ਜੂਮ ਮੀਟਿੰਗ ਦੌਰਾਨ ਗਵਰਨਰ ਜਨਰਲ ਆਸਟ੍ਰੇਲੀਆ ਡੇਵਿਡ ਹਰਲੀ ਅਤੇ ਉਨ੍ਹਾਂ ਦੀ ਸੁਪਤਨੀ ਬੀਬੀ ਲਿੰਡਾ ਹਰਲੀ ਨੇ ਸਿੱਖ ਵਲੰਟੀਅਰਜ ਦੇ ਸੇਵਾ ਕਾਰਜਾਂ ਅਤੇ ਖ਼ਾਸਕਰ ਆਸਟ੍ਰੇਲੀਆ ਵਸਦੇ ਸਿੱਖ ਪੰਥ ਦੀ ਮਾਨਤਾਵਾਦੀ ਕਾਰਜਾਂ ਲਈ ਭਰਭੂਰ ਸ਼ਲਾਘਾ ਕੀਤੀ । ਇਸ ਬੈਠਕ ਦੇ ਸ਼ੁਰੂ ਵਿੱਚ ਗਵਰਨਰ ਜਨਰਲ ਨੇ ਗੋਲ ਦਸਤਾਰਾਂ ਦੇ ਵੱਖ-ਵੱਖ ਰੰਗਾਂ ਦੀ ਮਹੱਤਤਾ ਬਾਰੇ ਬੜੀ ਉਤਸੁਕਤਾ ਨਾਲ ਪੁੱਛਿਆ, ਜਿਸ ਬਾਰੇ ਜਸਵਿੰਦਰ ਸਿੰਘ ਨੇ ਵਿਸਥਾਰ ਵਿੱਚ ਦੱਸਿਆ ਕਿ ਇਹ ਚਾਰ ਰੰਗ ਸਿੱਖ ਪੰਥ ਵਿੱਚ ਜ਼ਿਆਦਾ ਪ੍ਰਚਿੱਲਤ ਹਨ , ਪਰ ਕਿਸੇ ਵੀ ਰੰਗ ਤੇ ਕੋਈ ਪਾਬੰਦੀ ਨਹੀਂ ਹੈ ਕੋਈ ਰੰਗ ਦੀ ਦਸਤਾਰ ਸਜਾਈ ਜਾ ਸਕਦੀ ਹੈ । ਗਵਰਨਰ ਜਨਰਲ ਨੇ ਸਿੱਖ ਸੇਵਾਦਾਰਾਂ ਨਾਲ ਪਿਛਲੀ ਮਿਲਣੀ ਨੂੰ ਵੀ ਯਾਦ ਕੀਤਾ ਜਦੋਂ 2020 ਦੀਆਂ ਜੰਗਲ਼ੀ ਅੱਗਾਂ ( bush fires ) ਲੱਗਣ ਵੇਲੇ Bairnsdale ਵਿਖੇ ਰਾਹਤ ਕਾਰਜ ਕਰ ਰਹੇ ਸਨ । ਗਵਰਨਰ ਜਨਰਲ ਨੇ ਸਿੱਖ ਪੰਥ ਦੇ ਨਿਆਰੇ ਗੁਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਪੰਥ ਸੇਵਾ ਕਰਨ ਲੱਗਿਆ ਕਦੇ ਵੀ ਕਿਸੇ ਦਾ ਜਾਤ ,ਧਰਮ, ਲਿੰਗ ਨਸਲ , ਪਿਛੋਕੜ , ਨਹੀਂ ਪਰਖਦਾ ਬਸ ਅੱਗੇ ਮਾਨਵਤਾ ਹੀ ਦੇਖਦਾ ਤੇ ਇਹ ਬਹੁਤ ਵੱਡੀ ਗੱਲ ਹੈ । ਗਵਰਨਰ ਜਨਰਲ ਦੀ ਸੁਪਤਨੀ ਬੀਬੀ ਲਿੰਡਾ ਹਰਲੀ ਨੇ ਰਾਹਤ ਕਾਰਜਾਂ ਨੂੰ ਸਮਰਪਿਤ ਗੀਤ ਵੀ ਗਾਇਆ , ਅਤੇ ਅਖੀਰ ਤੇ ਗਵਰਨਰ ਜਨਰਲ ਨੇ ਪਿਆਰ ਭਰੇ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਵੀ ਉਨ੍ਹਾਂ ਦਾ ਮੈਲਬਰਨ ਵਿਖੇ ਗੇੜਾ ਲੱਗਿਆ ਤਾਂ ਉਹ ਤੁਹਾਡੇ ਕੋਲ੍ਹ ਪਰਸ਼ਾਦਾ ਛਕ ਕੇ ਜਾਣਗੇ ।।