ਡਾਕਟਰ ਅਜੀਤ ਸਿੰਘ
ਭਾਈ ਦਲਜੀਤ ਸਿੰਘ ਬਿੱਟੂ ਨੂੰ ਸਦਮਾ
ਚੰਡੀਗੜ੍ਹ: ਡਾਕਟਰ ਅਜੀਤ ਸਿੰਘ, ਸਾਬਕਾ ਡੀਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਹਨ। ਉਹ ਪਿੱਛਲੇ ਕਾਈ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

ਜੇਲ੍ਹ ਦੀ ਜ਼ਿੰਦਗੀ ਤੋਂ ਬਾਅਦ ਘਰ ਪਰਤੇ ਸਿੱਖ ਕੌਮ ਦੇ ਜੁਝਾਰੂ ਭਾਈ ਦਲਜੀਤ ਸਿੰਘ ਆਪਣੇ ਮਾਤਾ ਪਿਤਾ ਨਾਲ ।
ਡਾਕਟਰ ਅਜੀਤ ਸਿੰਘ, ਭਾਈ ਦਲਜੀਤ ਸਿੰਘ ਬਿੱਟੂ ਦੇ ਪਿਤਾ ਜੀ ਸਨ। ਭਾਈ ਦਲਜੀਤ ਸਿੰਘ ਜੁਝਾਰੂ ਸੰਘਰਸ਼ ਦੇ ਮਹਾਨ ਯੋਧੇ ਰਹੇ ਹਨ ਅਤੇ ਉਹ ਪੰਥਕ ਕਮੇਟੀ ਦੇ ਮੈਂਬਰ ,ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਰਹੇ ਹਨ।

ਡਾਕਟਰ ਅਜੀਤ ਸਿੰਘ ਦਾ ਅੰਤਿਮ ਸੰਸਕਾਰ ਅੱਜ 18 ਜਨਵਰੀ 2022 ਨੂੰ ਦੁਪਹਿਰ ਬਾਅਦ 2 ਵਜੇ ਸ਼ਮਸ਼ਾਨ ਘਾਟ, ਪਿੰਡ ਸੁਨੇਤ ਲੁਧਿਆਣਾ ਵਿਖੇ ਹੋਵੇਗਾ, ਇਸ ਦੁੱਖ ਦੀ ਘੜੀ ਵਿੱਚ ਸਿੱਖ ਫੈਡਰੇਸ਼ਨ ਆਸਟ੍ਰੇਲੀਆ ਨੇ ਭਾਈ ਦਲਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅਰਦਾਸ ਕੀਤੀ ਕਿ ਅਕਾਲ ਪੁਰਖ ਭਾਈ ਦਲਜੀਤ ਸਿੰਘ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ