ਆਸਟ੍ਰੇਲੀਆ ਦੇ ਵਿਦੇਸ਼ੀ ਮਾਮਲੇ ਅਤੇ ਵਪਾਰ ਮਹਿਕਮੇ ਨੇ ਦਸੰਬਰ 2020 ਵਿੱਚ ਭਾਰਤ ਬਾਰੇ 72 ਸਫਿਆਂ ਦੀ ਰਿਪੋਟ ਪੇਸ਼ ਕੀਤੀ ਸੀ,
ਇਸ ਰਿਪੋਟ ਵਿੱਚ ਆਸਟ੍ਰੇਲੀਆ ਦੇ ਮਹਿਕਮੇ ਦੇ ਨੇ ਭਾਰਤ ਵਿੱਚ ਮੌਜੂਦਾ ਹਾਲਤਾਂ ਦਾ ਅਧਿਐਨ ਕੀਤਾ ਹੈ , ਇਸ ਰਿਪੋਟ ਦੇ ਪੇਜ ਨੰਬਰ 9 ੳੇੱਪਰ ਇਸ ਦੇ ਮਨੋਰਥ ਬਾਰੇ ਸਪੱਸ਼ਟ ਕੀਤਾ ਗਿਆ ਹੈ ਅਸੀਂ ਇਸ ਦੇ ਵਿਸਥਾਰ ਵਿੱਚ ਨਹੀਂ ਜਾਵਾਂਗੇ ਇਹ ਤੁਸੀਂ ਪੂਰਾ ਵਿਸਥਾਰ ਰਿਪੋਟ ਵਿੱਚ ਪੜ੍ਹ ਸਕਦੇ ਹੋ ।
ਅਸੀਂ ਇਸ ਰਿਪੋਟ ਵਿੱਚੋਂ ਕੁੱਝ ਅੰਸ਼ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹਾਂ , ਇਹ ਰਿਪੋਟ ਵਿੱਚ ਭਾਰਤ ਦਾ ਬਹੁਤ ਪੱਖੀ ਅਧਿਐਨ ਕੀਤਾ ਗਿਆ , ਭਾਰਤ ਵਿੱਚ ਰਾਜਨੀਤਕ ਧਾਰਮਿਕ ‘ ਕਾਨੂੰਨੀ ਹਾਲਤ ਕੀ ਹਨ ਇਸ ਬਾਰੇ ਸੰਖੇਪ ਟਿੱਪਣੀਆਂ ਹਨ । ਮਿਸਾਲ ਦੇ ਤੌਰ ਤੇ ਭਾਰਤ ਵਿੱਚ ਵਸਦੀਆਂ ਘੱਟ ਗਿਣਤੀਆਂ ਬਾਰੇ ,ਮਨੁੱਖੀ ਅਧਿਕਾਰਾਂ ਦੀ ਸਥਿਤੀ ਬਾਰੇ, ਮੀਡੀਆ ਬਾਰੇ , ਭਾਰਤ ਤੋਂ ਅੱਡ ਹੋਣ ਦੀਆਂ ਚੱਲ ਰਹੀਆਂ ਲਹਿਰਾਂ ਬਾਰੇ ਅਤੇ ਹੋਰ ਬਹੁਤ ਸਾਰੇ ਪੱਖਾਂ ਤੇ ਇਸ ਰਿਪੋਟ ਵਿੱਚ ਟਿੱਪਣੀਆਂ ਹਨ ।
ਕੌਮੀ ਅਵਾਜ਼ ਦੇ ਦਰਸ਼ਕਾਂ ਲਈ ਅਸੀਂ ਇਸ ਰਿਪੋਟ ਦੇ ਸਫ਼ਾ ਨੰਬਰ 33 ਦਾ ਮੋਟਾ- ਮੋਟਾ ਤਰਜਮਾਂ ਨਾਲ ਤੁਹਾਡੇ ਸਾਂਝਾ ਕਰ ਰਹੇ ਹਾਂ , ਇਹ ਪੂਰੇ ਸਫ਼ੇ ਤੇ ਖਾਲਸਾ ਪੰਥ ਬਾਰੇ ਹੀ ਟਿੱਪਣੀ ਹੈ ।
- SIKHS
- 3.62 – 2011 ਦੀ ਆਦਮ-ਗਿਣਤੀ ਭਾਵ ਕਿ ਮਰਦਮਸ਼ੁਮਾਰੀ ਅਨੁਸਾਰ ਭਾਰਤ ਵਿੱਚ ਸਿੱਖਾਂ ਦੀ ਗਿਣਤੀ ਦੋ ਕਰੋੜ ਅੱਠ ਲੱਖ ਹੈ, ਇਹ ਗਿਣਤੀ ਦੀ ਦਰ 2001 ਦੀ ਆਦਮ ਗਿਣਤੀ ਤੋਂ ਸੇ ਮੁਕਾਬਲੇ ਘਟੀ ਹੈ । ਪੰਜਾਬ ਸੂਬੇ ਵਿੱਚ ਸਿੱਖ ਧਰਮ ਦਾ ਦਬਦਬਾ ਸਭ ਤੋਂ ਵੱਧ ਹੈ ਜਦੋਂ ਕਿ ਹਰਿਆਣੇ ‘ਚ 12 ਲੱਖ , ਦਿੱਲੀ ( NCR National Capital Region ) ‘ਚ 5 ਲੱਖ 70 ਹਜ਼ਾਰ 581 , ਰਾਜਸਥਾਨ ‘ਚ 8 ਲੱਖ 72 ਹਜ਼ਾਰ 930, ਉੱਤਰ ਪ੍ਰਦੇਸ਼ ‘ਚ 6 ਲੱਖ 43 ਹਜ਼ਾਰ 500 , ਉੱਤਰਾਖੰਡ ਵਿੱਚ 2 ਲੱਖ 95 ਹਜ਼ਾਰ 530 ਦੀ ਗਿਣਤੀ ਨਾਲ ਸਿੱਖ ਵੱਡੀ ਗਿਣਤੀ ਵਿੱਚ ਹਨ
- 3.63 – ਭਾਰਤ ਦੇ ਸਿੱਖਾਂ ਨੇ ਆਪਣੀ ਪਛਾਣ ਦੇ ਮਸਲੇ ਨੂੰ ਲੈਕੇ ਬਹੁਤ ਕੁੱਝ ਝੱਲਿਆ ਹੈ , ਭਾਰਤੀ ਸੰਵਿਧਾਨ ਵਿੱਚ ਸਿੱਖ, ਬੋਧੀ, ਤੇ ਜੈਨੀਆਂ ਨੂੰ ਹਿੰਦੂ ਧਰਮ ਦਾ ਹੀ ਹਿੱਸਾ ਦੱਸਦਾ ਹੈ ਤੇ ਇਹਨਾਂ ਧਰਮਾਂ ਨੂੰ ਕਾਨੂੰਨੀ ਤੌਰ ਤੇ ਵੱਖਰੀ ਮਾਨਤਾ ਨਹੀਂ ਦਿੱਤੀ ਗਈ
- 3:64 ਸਿੱਖ ਧੜਿਆਂ ‘ਚ ਵਖਰੇਵਿਆਂ ਦਾ ਇੱਕ ਕਾਰਨ ਅਜ਼ਾਦ ਸਿੱਖ ਖਾਲਿਸਤਾਨ ਬਣਾਉਣ ਨੂੰ ਲੈਕੇ ਹੈ । 1966 ਵਿੱਚ ਪੰਜਾਬੀ ਬੋਲੀ ਤੇ ਆਧਾਰਿਤ ਪੰਜਾਬੀ ਬੋਲਦੇ ਸਿੱਖਾਂ ਦੀ ਬਹੁਗਿਣਤੀ ਸੂਬਾ ਪੰਜਾਬ ਬਣਾਕੇ ਇਸ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਗਈ , 1982 ਵਿੱਚ ਸਿੱਖਾਂ ਦੇ ਆਪਸੀ ਸੰਘਰਸ਼ ਕਰਕੇ ਵੱਖਵਾਦੀ ਨੇਤਾ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਤੇ ਉਸਦੇ ਸਮਰਥਕਾਂ ਨੂੰ ਕੰਪਲੈਕਸ ( ਦਰਬਾਰ ਸਾਹਿਬ ਕੰਪਲੈਕਸ ) ਚੋਂ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ ਜਿਸਨੂੰ offensive ਤਰੀਕੇ ਦਾ Operation Blue Star ਨਾਮ ਦਿੱਤਾ ਗਿਆ । ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੋਲਾਬਾਰੀ ਕੀਤੀ ਜਿਸ ਕਰਕੇ ਬਹੁਤ ਭਾਰੀ ਨੁਕਸਾਨ ਹੋਇਆ । ਇਸ Operation ਵਿੱਚ ਭਿੰਡਰਾਵਾਲੇ ਤੇ ਉਸਦੇ ਸਾਥੀ ਮਾਰੇ ਗਏ ।
- 3:65 – Operation Blue star ਦੇ ਵਿਰੋਧ ਵਿੱਚ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦੇ ਦੋ ਸਿੱਖ ਅੰਗ ਰੱਖਿਅਕਾਂ ਨੇ ਉਸਨੂੰ ਉਹਦੇ ਘਰ ਨਵੀਂ ਦਿੱਲੀ ਵਿੱਚ ਅਕਤੂਬਰ ਨੂੰ ਗੋਲ਼ੀ ਮਾਰ ਦਿੱਤੀ , ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਵਹਿਸ਼ੀ ਭੀੜਾਂ ਨੇ ਕਤਲ ਦਾ ਬਦਲਾ ਲੈਣ ਲਈ ਸਿੱਖਾਂ ਦੇ ਘਰਾਂ ਤੇ ਕੰਮਾਂਕਾਰਾਂ ਤੇ ਹਮਲੇ ਕੀਤੇ , ਜਿਹੜੇ ਕਿ ਦਿੱਲੀ ‘ਚ ਵੀ ਹੋਏ । ਤਕਰੀਬਨ 3000 ਲੋਕ ਜਿੰਨਾਂ ਵਿੱਚ ਜ਼ਿਆਦਾ ਸਿੱਖ ਸਨ ਇਸ ਖ਼ੂਨ-ਖ਼ਰਾਬੇ ਵਿੱਚ ਮਾਰੇ ਗਏ । 1980ਵਿਆਂ ਦੇ ਅਖੀਰ ਵਿੱਚ ਭਾਰਤੀ ਰੱਖਿਅਕ ਫੌਜਾਂ ਨੇ ਸਿੱਖ ਵੱਖਵਾਦੀ ਲਹਿਰ ਨੂੰ ਦਬਾਉਣ ਲਈ ਕਈ ਹੋਰ ਉਪਰੇਸ਼ਨ ਕੀਤੇ ਜਿਨ੍ਹਾਂ ਵਿੱਚ ਇਹ ਦੋਸ਼ ਸਾਹਮਣੇ ਆਏ ਜਿਸ ਵਿੱਚ ਫੌਜਾਂ ਤੇ ਸੈਨਿਕ ਬਲਾਂ ਵੱਲੋਂ ਤਸ਼ਦੱਦ , ਗ਼ੈਰ ਕਾਨੂੰਨੀ ਕਤਲ ਤੇ ਹਿਰਾਸਤ ਵਿੱਚ ਮੌਤਾਂ ਸ਼ਾਮਿਲ ਸੀ ।
- 3:66 – ਬਹੁਤ ਸਾਰੇ NGO’s ਇਹ ਵੀ ਕਹਿੰਦੇ ਹਨ ਕਿ ਨਸਲੀ ਵਿਤਕਰਾ ਭਾਰਤ ਦੀ ਘੱਟ-ਗਿਣਤੀ ਧਰਮਾਂ ਤੇ ਕਈ ਤਰਾਂ ਨਾਲ ਪ੍ਰਭਾਵ ਪਾਉਂਦਾ ਹੈ ਤੇ , ਖ਼ਾਸਕਰ ਮੁਸਲਮਾਨਾਂ ਉੱਤੇ , ਪਰ ਸਿੱਖਾਂ ਤੇ ਇਸਾਈਆਂ ਨਾਲ ਵੀ ਕਈ ਤਰਾਂ ਦੇ ਵਿਤਿਕਰੇ ਜਿੰਨਾਂ ਵਿੱਚ ਸਮਾਜਿਕ, ਆਰਥਿਕ , ਸੱਭਿਆਚਾਰਿਕ ਤੇ ਕਾਨੂੰਨੀ ਵਿਤਕਰੇ ਆਮ ਹਨ । ਸਿੱਖਾਂ ਵਿਰੁੱਧ ਝੜਪਾਂ ਦੀਆਂ ਮਾੜੀਆਂ ਮੋਟੀਆਂ ਖ਼ਬਰਾਂ ਵੀ ਲੱਗਦੀਆਂ ਰਹਿੰਦੀਆਂ ਹਨ । ਮੀਡੀਆ ਨੇ ਕੁੱਝ ਕੁ ਖ਼ਬਰਾਂ ਵੀ ਲਗਾਈਆਂ ਹਨ ਜਿੰਨਾ ਵਿੱਚ ਪੁਲਿਸ ਤੇ ਸਿੱਖਾਂ ‘ਚ ਹੋਈਆਂ ਝੜਪਾਂ ਬਾਰੇ ਦੱਸਿਆ ਗਿਆ ਹੈ ।
- ⁃ ਜੁਲਾਈ 2019 ‘ਚ ਮੁਖਰਜੀ ਨਗਰ ਦਿੱਲੀ ‘ਚ ਹੋਏ ਇੱਕ ਸੜਕ ਹਾਦਸੇ ‘ਚ ਇੱਕ ਟੈਂਪੂ ਡਰਾਈਵਰ ਜੋ ਕਿ ਇੱਕ ਸਿੱਖ ਸੀ ਤੇ ਪੁਲਿਸ ਵਿਚਕਾਰ ਬਹਿਸ ਹੋ ਗਈ ਤੇ ਉਸ ਸਾਰੇ ‘ਚ ਪੁਲਿਸ ਨੇ ਟੈਂਪੂ ਡਰਾਈਵਰ ਨੂੰ ਕੁੱਟ ਦਿੱਤਾ ਸੀ । ਛਾਣਬੀਣ ਤੋਂ ਬਾਅਦ ਪੁਲਿਸ ਅਧਿਕਾਰੀ ਤੇ ਬਿਨਾਂ ਕਿਸੇ ਭੜਕਾਹਟ ਦੇ ਬੇਸਮਝੀ ਤੇ ਗੈਰੇ ਪੇਸ਼ੇਵਰ ਢੰਗ ਨਾਲ ਕੰਮ ਕਰਨ ਦੇ ਦੋਸ਼ ਲੱਗੇ ਤੇ ਉਹਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ।
- ⁃2018 ਵਿੱਚ ਪੰਜਾਬ ਦੇ ਸਿੱਖ ਸਿਆਸਤ ਨਿਊਜ ਨਾਂ ਦੇ ਅਦਾਰੇ ਨੇ ਖ਼ਬਰ ਲਾਈ ਸੀ ਜਿਸ ਵਿੱਚ ਕਰਨਾਟਕ ਸੂਬੇ ਵਿੱਚ ਇੱਕ ਭੀੜ ਨੇ ਹਮਲਾ ਕਰਕੇ ਸਿੱਖ ਨੂੰ ਜਖਮੀ ਕਰ ਦਿੱਤਾ ਸੀ ਜਿਸ ਕਰਕੇ ਛੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭੀੜ ਨੇ ਸਿੱਖ ਵਿਅਕਤੀ ਨੂੰ ਬੱਚੇ ਚੁੱਕਣ ਵਾਲਾ ਸਮਝ ਲਿਆ ਸੀ ਤੇ ਪਿੰਡ ਵਾਲਿਆਂ ਨੇ ਬਿਨਾਂ ਕ੍ਰਿਪਾਨ ਦੀ ਮਹੱਤਤਾ ਜਾਣੇ ਉਸ ਨੂੰ ਹਥਿਆਰ ਸਮਝ ਲਿਆ ਸੀ ।
- 2018 ਵਿੱਚ ਸਿੱਖ ਸਿਆਸਤ ਦੀ ਇਕ ਹੋਰ ਖ਼ਬਰ ਅਨੁਸਾਰ ਇੱਕ ਪਰਿਵਾਰ ਉੱਤੇ ਹਰਿਆਣੇ ਸੂਬੇ ਵਿੱਚ ਹਮਲਾ ਹੋਇਆ ਸੀ , ਤੇ ਉਸ ਪਰਿਵਾਰ ਦੇ ਕਹਿਣ ਮੁਤਾਬਿਕ ਪੁਲਿਸ ਕਾਰਵਾਈ ਨਹੀਂ ਕਰ ਰਹੀ ਸੀ ਤੇ ਸਗੋਂ ਪੁਲਿਸ ਉਸੇ ਪਰਿਵਾਰ ਉੱਤੇ ਹੀ ਮੁਕੱਦਮਾ ਪਾਉਣ ਦੀ ਧਮਕੀ ਦੇ ਰਹੀ ਸੀ ।
- 3:67 – Canada Immigration and Refuge Board ਦੀ ਜਾਣਕਾਰੀ ਮੁਤਾਬਿਕ 1980ਵਿਆਂ ਤੋਂ ਲੈਕੇ ਪੰਜਾਬ ਤੋਂ ਬਾਹਰ ਰਹਿੰਦੇ ਸਿੱਖ, ਆਪਣੇ ਸਮਾਜ ਵਿੱਚ ਸੁਰੱਖਿਅਤ ਤੇ ਆਰਥਿਕ ਅਤੇ ਸਮਾਜਿਕ ਤੌਰ ਤੇ ਮਿਲਜੁਲ ਕੇ ਰਹਿ ਰਹੇ ਹਨ । ਹਾਲਾਂਕਿ IRB ਨੇ ਇਹ ਵੀ ਦੇਖਿਆ ਹੈ ਕਿ ਕਿੱਧਰੇ ਕਿੱਧਰੇ ਨਸਲੀ ਵਿਤਕਰਾ ਵੀ ਹੁੰਦਾ ਹੈ । ਜਿਸ ਦੀਆਂ ਉਦਾਹਰਨਾਂ ਹਨ ਕਿ ਪੱਗਾਂ ਨੂੰ ਉਤਾਰਕੇ ਕਿਸੇ ਥਾਂ ਜਾਣ ਦੇਣਾ । ਅਜਿਹੇ ਮਸਲੇ ਸਥਾਨਕ ਅਦਾਲਤਾਂ ਜਾਂ ਪੁਲਿਸ ਵੱਲੋਂ ਸੁਣੇ ਜਾਂਦੇ ਹਨ । ਜਿਹੜੀ ਥਾਂ ਤੇ ਸਿੱਖਾਂ ਦੀ ਆਬਾਦੀ ਨਾ ਹੋਵੇ ਉੱਥੇ ਸਿੱਖਾਂ ਨੂੰ ਰਹਿਣ ਤੇ ਸਮਾਜਿਕ ਤੌਰ ਤੇ ਮਿਲ-ਵਰਤ ਕੇ ਰਹਿਣ ਵਿੱਚ ਔਖ ਆਉਂਦੀ ਹੈ ਏ ਤੇ ਸਰਕਾਰੀ ਅਦਾਰਿਆਂ ਤੇ ਕਾਨੂੰਨੀ ਤੌਰ ਤੇ ਕਿਰਪਾਨ ਪਾਉਣ ਕਰਕੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾਂ ਹੈ
ਸਫ਼ੇ ਦੇ ਅਖੀਰ ਤੇ ਕਲਾਜ ਨੰ – 3:68 ਵਿੱਚ ਲਿਖਿਆ ਹੈ – DFAT ਨੇ ਇਹ ਤੱਤ ਕੱਢਿਆ ਹੈ ਵੀ ਕੱਢਿਆ ਹੈ ਕਿ ਭਾਰਤ ਵਿੱਚ ਸਿੱਖਾਂ ਨੂੰ ਆਮ ਤੌਰ ਤੇ ਸਮਾਜਿਕ ਅਧਿਕਾਰਕ ਵਿਤਕਰੇ ਦਾ ਘੱਟ ਸਾਹਮਣਾ ਕਰਨਾ ਪੈਦਾ ਹੈ ।
ਪਾਠਕਾਂ ਨੂੰ ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਸਿਰਫ ਮੋਟਾ -ਮੋਟਾ ਤਰਜਮਾਂ ਹੀ ਤੁਹਾਡੇ ਨਾਲ ਸਾਂਝਾ ਕੀਤਾ ਹੈ, ਇਸ ਰਿਪੋਟ ਵਿੱਚ ਸ਼ਖਸ਼ੀਅਤਾਂ , ਘਟਾਨਾਵਾਂ ਅਤੇ ਥਾਂਵਾਂ ਨਾਮ ਉਸੇ ਤਰਾਂ ਹੀ ਲਿਖੇ ਹਨ ਜਿਵੇਂ ਰਿਪੋਟ ਵਿੱਚ ਲਿਖੇ ਹਨ । ਆਉਣ ਵਾਲ ਲੇ ਦਿਨਾਂ ਵਿੱਚ ਅਸੀਂ ਇਸ ਰਿਪੋਟ ਤੇ ਵਿਸਥਾਰ ਵਿੱਚ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ।
Click here to watch video report: https://youtu.be/695EPJsmiWc