News

ਆਰਥਿਕਤਾ ਨੂੰ ਮਜਬੂਤ ਕਰਨ ਲਈ ਅਗਲੇ ਪੰਜ ਸਾਲਾਂ ਵਿੱਚ ਆਸਟ੍ਰੇਲੀਆ ਨੂੰ ਚਾਹੀਦੇ ਹਨ 20 ਲੱਖ ਪ੍ਰਵਾਸੀ – ਨੌਕਰਸ਼ਾਹਾਂ ਦੀ ਸਰਕਾਰ ਨੂੰ ਸਲਾਹ

Melbourne

ਹਰ ਸਾਲ ਆਸਟ੍ਰੇਲੀਆ ਨੂੰ 2 ਲੱਖ ਪ੍ਰਵਾਸੀਆਂ ਦੀ ਲੋੜ੍ਹ ਹੁੰਦੀ ਹੈ ਪਰ ਪਿਛਲੇ ਵਰਿਆਂ ਤੋਂ ਇਹ ਗਿਣਤੀ ਘੱਟ ਰਹੀ ਹੈ , ਕੋਵਿਡ ਮਹਾਂਮਾਰੀ ਕਰਕੇ ਇਹ ਗਿਣਤੀ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ ਹੁਣ ਉੱਪਰਲੇ ਦਰਜੇ ਦੇ ਨੌਕਰਸ਼ਾਹ ਸਰਕਾਰ ਨੂੰ ਸਲਾਹ ਦੇ ਰਹੇ ਹਨ ਕਿ ਆਸਟ੍ਰੇਲੀਆ ਦੀਆਂ ਪ੍ਰਵਾਸ ਨੀਤੀਆਂ ਖੋਲ੍ਹ ਦਿੱਤੀਆ ਜਾਣ ਤਾਂ ਕਿ ਇਹ ਆਸਟ੍ਰੇਲੀਆ ਵਿੱਚ ਪ੍ਰਵਾਸ ਦੇ ਆਏ ਗੰਭੀਰ ਸੰਕਟ ਨੂੰ ਦਰੁਸਤ ਕੀਤਾ ਜਾ ਸਕੇ, ਉਨ੍ਹਾਂ ਕਿਹਾ ਹੈ ਕਿ ਸੰਕਟ ਨੂੰ ਨਜਿੱਠਣ ਲਈ ਆਸਟ੍ਰੇਲੀਆ ਨੂੰ ਹਰ ਸਾਲ ਚਾਰ ਲੱਖ ਪ੍ਰਵਾਸੀ ਦੀ ਲੋੜ ਹੈ ।
VisaAid Immigration Consultant ਦੇ ਡਾਇਰੈਕਟਰ ਪ੍ਰਭਜੀਤ ਕੌਰ ਨੇ ਇੱਕ ਵੀਡੀਓ ( video link https://fb.watch/8DcuiKSgU6/ )ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ Financial Review ਅਖਬਾਰ ਵਿੱਚ ਚੱਲ ਰਹੀ ਵਿਚਾਰ ਚਰਚਾ ਤੋਂ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਆਸਟ੍ਰੇਲੀਆ ਪ੍ਰਵਾਸ ਸੰਬੰਧੀ ਵੱਡੇ ਫ਼ੈਸਲੇ ਲਵੇਗਾ । ਇਸਦੇ ਨਾਲ – ਨਾਲ ਉਨ੍ਹਾਂ ਨੇ ਕੈਨੇਡਾ , ਨਿਊਜੀਲੈਂਡ ਅਤੇ ਇੰਗਲੈਂਡ ਦੀ ਉਦਹਾਰਨ ਦਿੱਤੀ ਕਿ ਇਹਨਾਂ ਦੇਸ਼ਾਂ ਨੇ ਘਟ ਰਹੇ ਪ੍ਰਵਾਸ ਦੀ ਸਮੱਸਿਆ ਨੂੰ ਕਾਬੂ ਕਰਨ ਲਈ ਵੱਡੇ ਫ਼ੈਸਲੇ ਲਏ ਹਨ ਪਰ ਆਸਟ੍ਰੇਲੀਆ ਇਹ ਫ਼ੈਸਲਿਆਂ ਵਿੱਚ ਬਹੁਤ ਪਿੱਛੇ ਚੱਲ ਰਿਹਾ । ਜੇਕਰ ਆਸਟ੍ਰੇਲੀਆ ਨੇ ਸਹੀ ਸਮੇਂ ਕਦਮ ਨਾ ਚੁੱਕੇ ਤਾਂ ਵੱਖ-ਵੱਖ ਕੰਮਾਂ ਵਿੱਚ ਨਿਪੁੰਨ ਪ੍ਰਵਾਸੀ ਹੋਰ ਮੁਲਕਾਂ ( ਕਨੇਡਾ , ਨਿਊਜੀਲੈਂਡ , ਇੰਗਲੈਂਡ , ਆਦਿ ) ਵੱਲ ਮੂੰਹ ਕਰ ਲੈਣਗੇ ।

ਪ੍ਰਭਜੀਤ ਕੌਰ ਨੇ ਕਿਹਾ ਪਿਛਲੇ ਦਿਨਾਂ ਵਿੱਚ ਇਹ ਨਜ਼ਰ ਆਇਆ ਹੈ ਕਿ ਕੁੱਝ ਸਟੇਟਾਂ ਨੇ ਇਸ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ , ਜਿਵੇਂ ਵਿਕਟੋਰੀਆ ਵਿੱਚ ਮੈਡੀਕਲ ਖੇਤਰ ਵਿੱਚ ਕੰਮ ਕਰਨ ਕਰਦੇ/ਕਰਦੀਆਂ ਨਰਸਾਂ ਹਰੇਕ ਦਿਹਾੜੀ ਤੇ 60 ਡਾਲਰ ਦਾ ਵਾਧੂ ਭੱਤਾ ਦਿੱਤਾ ਜਾਵੇਗਾ ਜੋ ਬਾਰਡਰ ਬੰਦ ਹੋਣ ਕਰਕੇ ਬਾਹਰਲੇ ਮੁਲਕਾਂ ਵਿੱਚੋ ਅਜੇ ਵਾਪਿਸ ਮੁੜ ਨਹੀਂ ਸਕੇ ਤਾਂ ਕਿ ਜਦੋਂ ਉਹ ਵਾਪਿਸ ਆਉਣਗੇ ਤਾਂ ਉਹਨਾਂ ਨੂੰ ਕੰਮ ਪ੍ਰਤੀ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾ ਸਕੇ । ਇਸ ਵੇਲੇ ਨਰਸਾਂ ਦੀ ਭਾਰੀ ਕਿੱਲਤ ਹੈ ਅਤੇ ਇਹ ਖ਼ਬਰ ਉਨ੍ਹਾਂ ਲਈ ਬਹੁਤ ਅਹਿਮ ਹੈ ਜੋ ਮੈਡੀਕਲ ਖੇਤਰ ਵਿੱਚ ਕੰਮ ਕਰ ਰਹੇ ਹਨ ਅਤੇ ਪੱਕੇ ਹੋਣ ਲਈ ਅਰਜ਼ੀ ਦਾਖਲ ਕੀਤੀ ਹੋਈ ਹੈ ।
ਆਸਟ੍ਰੇਲੀਆ ਵਿੱਚ ਮੈਡੀਕਲ ਖੇਤਰ ਤੋਂ ਇਲਾਵਾ ਤਕਰੀਬਨ ਹਰ ਇੱਕ ਖੇਤਰ ਵਿੱਚ ਹੀ ਕਾਮਿਆਂ ਦੀ ਘਾਟ ਚੱਲ ਰਹੀ ਹੈ । ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਆਸਟ੍ਰੇਲੀਆ ਵਸਦੇ ਕੱਚੇ ਕਾਮਿਆਂ ਅਤੇ ਇੱਥੇ ਪ੍ਰਵਾਸ ਕਰਨ ਦੇ ਇੱਛੁਕ ਕਾਮਿਆਂ ਲਈ ਚੰਗੀਆਂ ਖ਼ਬਰਾਂ ਆਉਣਗੀਆਂ ।।

Leave a Comment

Your email address will not be published.

You may also like

Read More

post-image
Video

“ਮੈਂ ਤੇ ਕਿਤਾਬ “ ਸਭਾ ਦੇ ਮਹਿਮਾਨ ਜੱਸੀ ਧਾਲੀਵਾਲ ਦੀਆਂ ਮਨਪਸੰਦ ਕਿਤਾਬਾਂ ਬਾਰੇ ਸੰਖੇਪ ਗੱਲਬਾਤ

“ਮੈਂ ਤੇ ਕਿਤਾਬ “ ਸਭਾ ਦੇ ਮਹਿਮਾਨ ਜੱਸੀ ਧਾਲੀਵਾਲ ਦੀਆਂ ਮਨਪਸੰਦ ਕਿਤਾਬਾਂ ਬਾਰੇ ਸੰਖੇਪ ਗੱਲਬਾਤ
Read More